CBSE Board has issued instructions for award of marks during lockdown period when regular classes in the school are not possible due to Covid-19. Salient features of the same are as under:- (This is applicable for all classes.)
- Marks will be awarded based on performance during unit tests.
- Performance during half yearly exam and pre board/final exams.
- Regular attendance of online classes.
- Preparation and submission of assignments such as holiday home work etc.
- Preparation of chart and other project work.
- Submission of subject note books etc.
CBSE ਦੀਆਂ ਹਦਾਇਤਾਂ ਮੁਤਾਬਕ ਲਾਕ ਡਾਉਨ ਦੇ ਸਮੇਂ ਦੌਰਾਨ ਬੱਚਿਆਂ ਦੇ ਵੱਖ ਵੱਖ ਵਿਸ਼ਿਆਂ ਦੇ ਮੁਲਾਂਕਣ (ਨੰਬਰ ਦੇਣ) ਕਰਨਾ ਜਰੂਰੀ ਹੈ। ਇਸ ਸਬੰਧੀ ਕੁਝ ਜਰੂਰੀ ਹਦਾਇਤਾਂ ਹੇਠ ਲਿਖੇ ਅਨੁਸਾਰ ਹਨ- (ਇਹ ਹਦਾਇਤਾਂ ਸਾਰੀਆਂ ਕਲਾਸਾਂ ਵਾਸਤੇ ਲਾਗੂ ਹਨ।)
- ਬੱਚਿਆਂ ਦੁਆਰਾ ਯੂਨਿਟ ਟੈਸਟ ਵਿੱਚ ਪ੍ਰਾਪਤ ਅੰਕ ਸਲਾਨਾ ਅੰਕਾਂ ਵਿੱਚ ਜੋੜੇ ਜਾਣਗੇ।
- ਬੱਚਿਆਂ ਨੂੰ ਵੱਖ ਵੱਖ ਵਿਸ਼ਿਆਂ ਵਿੱਚ ਅੰਕ ਉਹਨਾਂ ਦੇ ਟੈਸਟ (ਯੂਨਿਟ ਟੈਸਟ) ਵਿੱਚ ਪ੍ਰਾਪਤ ਅੰਕਾਂ ਦੇ ਆਧਾਰ ਤੇ ਦਿੱਤੇ ਜਾਣਗੇ।
- ਬੱਚਿਆਂ ਦੀ ਆਨ ਲਾਈਨ ਕਲਾਸ ਦਾ ਹਾਜ਼ਰੀ ਸਬੰਧੀ ਰਿਕਾਰਡ ਚੈੱਕ ਕੀਤਾ ਜਾਵੇਗਾ ਅਤੇ ਨੰਬਰ ਦਿੱਤੇ ਜਾਣਗੇ।
- ਹਰੇਕ ਵਿਸ਼ੇ ਦੀ ਕਾਪੀ ਬਣਾਉਣੀ ਜਰੂਰੀ ਹੈ। ਕਾਪੀ ਦੇ ਨੰਬਰ ਸਲਾਨਾ ਇਮਤਿਹਾਨਾਂ ਦੇ ਨੰਬਰਾਂ ਵਿੱਚ ਜੋੜੇ ਜਾਣਗੇ।
- ਛੁੱਟੀਆਂ ਦੇ ਕੰਮ ਦੀ ਕਾਪੀ ਬਣਾਉਣੀ ਜਰੂਰੀ ਹੈ। ਜਿਸ ਦੇ ਅੰਕ ਵੀ ਸਲਾਨਾ ਇਮਤਿਹਾਨਾਂ ਦੇ ਨੰਬਰਾਂ ਵਿੱਚ ਜੋੜੇ ਜਾਣਗੇ।
- ਪ੍ਰੋਜੈਕਟ, ਚਾਰਟ ਅਤੇ ਹੋਰ ਗਤੀਵਿਧੀਆਂ ਜੋ ਵੀ ਕੰਮ ਸਕੂਲ ਤੋਂ ਦਿੱਤਾ ਜਾਂਦਾ ਹੈ, ਕਰਨਾ ਜਰੂਰੀ ਹੈ। ਇਸ ਦੇ ਵੱਖਰੇ ਨੰਬਰ ਹਨ।
- ਯੂਨਿਟ ਟੈਸਟ, ਪ੍ਰੀਓਡਿਕ ਟੈਸਟ, ਪਹਿਲੀ ਟਰਮ ਦੇ ਪੇਪਰ ਅਤੇ ਹੋਰ ਜਰੂਰੀ ਟੈਸਟ ਦੇਣੇ ਜਰੂਰੀ ਹਨ। ਗੈਰ ਹਾਜ਼ਰ ਵਿਦਿਆਰਥੀ ਨੂੰ ਨੰਬਰ ਨਹੀਂ ਦਿੱਤੇ ਜਾਣਗੇ।